ਜਲੰਧਰ — ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਲਈ ਗੁਲਾਬ ਜਲ ਦੀ ਵਰਤੋਂ ਬਹੁਤ ਲਾਹੇਵੰਦ ਹੈ। ਇਹ ਚਮੜੀ ਨੂੰ ਸਾਫ ਕਰਨ ਦੇ ਨਾਲ ਹੀ ਆਪਣੇ ਐਂਟੀ-ਬੈਕਟੀਰੀਅਲ ਗੁਣ ਨਾਲ ਇਨਫੈਕਸ਼ਨ ਵੀ ਦੂਰ ਕਰਦਾ ਹੈ। ਇਹ ਚਮੜੀ 'ਚੋਂ ਧੂੜ ਅਤੇ ਬਾਕੀ ਅਸ਼ੁੱਧੀਆਂ ਨੂੰ ਸਾਫ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਰੁਟੀਨ 'ਚ ਗੁਲਾਬ ਜਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਚਮੜੀ 'ਚ ਕਸਾਅ ਆਉਂਦਾ ਹੈ।
ਇਹ ਚਮੜੀ ਦੇ ਕੁਦਰਤੀ ਪੀ. ਐੱਚ. ਲੈਵਲ ਨੂੰ ਬਣਾਈ ਰੱਖਣ 'ਚ ਸਹਾਇਕ ਹੁੰਦਾ ਹੈ ਅਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਇਹ ਆਪਣਾ ਅਸਰ ਕਾਫੀ ਹੌਲੀ ਦਿਖਾਉਂਦਾ ਹੈ, ਇਸ ਲਈ ਜੇਕਰ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਥੋੜ੍ਹਾ ਸਬਰ ਰੱਖਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦੀ ਚਮੜੀ ਬੇਹੱਦ ਸੰਵੇਦਨਸ਼ੀਲ ਹੈ, ਉਨ੍ਹਾਂ ਲਈ ਗੁਲਾਬ ਜਲ ਤੋਂ ਬਿਹਤਰ ਹੋਰ ਕੁਝ ਹੋ ਹੀ ਨਹੀਂ ਸਕਦਾ। ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਰੂੰ 'ਚ ਭਿਓਂ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ ਅਤੇ ਇਥੇ ਦੱਸੇ ਤਰੀਕਿਆਂ ਅਨੁਸਾਰ ਵੀ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ।
ਨਿੰਬੂ ਅਤੇ ਗੁਲਾਬ ਜਲ
ਨਿੰਬੂ 'ਚ ਤੇਜ਼ਾਬੀ ਗੁਣ ਹੁੰਦਾ ਹੈ, ਜਦਕਿ ਗੁਲਾਬ ਜਲ 'ਚ ਠੰਡਕ ਦੇਣ ਦਾ, ਇਸ ਲਈ ਜਦੋਂ ਦੋਹਾਂ ਨੂੰ ਮਿਲਾ ਕੇ ਲਗਾਇਆ ਜਾਵੇ ਤਾਂ ਇਹ ਇਕ ਬਿਹਤਰੀਨ ਉਤਪਾਦ ਬਣ ਜਾਂਦਾ ਹੈ। ਮੁਹਾਸਿਆਂ ਨੂੰ ਵਧਣ ਤੋਂ ਰੋਕਣ ਲਈ ਇਹ ਇਕ ਬਿਹਤਰੀਨ ਉਤਪਾਦ ਹੈ।
ਇਸ ਦੇ ਲਈ ਜਿੰਨੀ ਮਾਤਰਾ ਨਿੰਬੂ ਦੇ ਰਸ ਦੀ ਲਓਗੇ, ਉਸ ਤੋਂ ਦੁੱਗਣੀ ਮਾਤਰਾ ਗੁਲਾਬ ਜਲ ਦੀ ਹੋਣੀ ਚਾਹੀਦੀ ਹੈ। ਇਸ ਮਿਸ਼ਰਣ ਨੂੰ 15 ਮਿੰਟਾਂ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ ਤੇ ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ।
ਸੰਤਰੇ ਦੇ ਛਿਲਕੇ ਦਾ ਪਾਊਡਰ ਤੇ ਗੁਲਾਬ ਜਲ
ਸੰਤਰੇ ਦੇ ਛਿਲਕੇ ਨੂੰ ਧੁੱਪ 'ਚ ਸੁਕਾ ਕੇ ਪੀਸ ਲਓ। ਇਹ ਪਾਊਡਰ ਚਮੜੀ 'ਚ ਨਿਖਾਰ ਲਿਆਉਣ ਲਈ ਵਰਤਿਆ ਜਾਂਦਾ ਹੈ। ਇਸ 'ਚ ਲੋੜੀਂਦੀ ਮਾਤਰਾ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਮੁਹਾਸਿਆਂ ਦੀ ਸਮੱਸਿਆ ਦੂਰ ਕਰਨ 'ਚ ਸਹਾਇਕ ਹੁੰਦਾ ਹੈ। ਇਸ ਪਾਊਡਰ 'ਚ ਥੋੜ੍ਹੀ ਜਿਹੀ ਮਾਤਰਾ 'ਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਥੋੜ੍ਹੀ ਦੇਰ ਲਈ ਪ੍ਰਭਾਵਿਤ ਚਮੜੀ 'ਤੇ ਲਗਾ ਕੇ ਕੋਸੇ ਪਾਣੀ ਨਾਲ ਧੋ ਲਓ।
ਚੰਦਨ ਪਾਊਡਰ ਤੇ ਗੁਲਾਬ ਜਲ
ਚੰਦਨ ਪਾਊਡਰ ਦੇ ਨਾਲ-ਨਾਲ ਗੁਲਾਬ ਜਲ ਲਗਾਉਣ ਨਾਲ ਇਕ ਪਾਸੇ ਜਿਥੇ ਚਿਹਰੇ 'ਤੇ ਨਿਖਾਰ ਆਉਂਦਾ ਹੈ, ਉਥੇ ਹੀ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਚੰਦਨ ਪਾਊਡਰ 'ਚ ਐਂਟੀ-ਬੈਕਟੀਰੀਆ ਗੁਣ ਹੁੰਦਾ ਹੈ, ਜੋ ਬੈਕਟੀਰੀਆ ਪੈਦਾ ਹੀ ਨਹੀਂ ਹੋਣ ਦਿੰਦਾ।
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ
ਰੂਪ ਨਿਖਾਰਨ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਇਸ ਨੂੰ ਗੁਲਾਬ ਜਲ ਨਾਲ ਮਿਲਾ ਕੇ ਲਗਾਉਣ 'ਤੇ ਇਕ ਪਾਸੇ ਜਿਥੇ ਚਮੜੀ 'ਚ ਨਿਖਾਰ ਆਉਂਦਾ ਹੈ, ਉਥੇ ਹੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਅੰਗੂਠਾ ਚੂਸਣ ਦੀ ਆਦਤ ਨਾਲ ਐਲਰਜੀ ਹੁੰਦੀ ਹੈ ਦੂਰ
NEXT STORY